ਪਹਿਲਾ ਟੈਸਟ: ਸ੍ਰੀਲੰਕਾ ਦੀ ਬੰਗਲਾਦੇਸ਼ ’ਤੇ 259 ਦੌੜਾਂ ਦੀ ਜਿੱਤ

ਗਾਲੇ - ਰੰਗਨਾ ਹੈਰਾਥ ਨੇ ਦੂਜੀ ਪਾਰੀ ਵਿੱੱਚ ਛੇ ਵਿਕਟਾਂ ਲੈ ਕੇ ਸ੍ਰੀਲੰਕਾ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਖੱਬੂ ਸਪਿੰਨਰ ਹੈਰਾਥ ਨੇ 59 ਦੌੜਾਂ ਦੇ ਕੇ ਛੇ ਵਿਕਟਾਂ ਹਾਸਲ ਕੀਤੀਆਂ। ਉਸਨੇ 29ਵੀਂ ਵਾਰ ਪੰਜ ਜਾਂ ਪੰਜ ਤੋਂ ਵੱਧ ਵਿਕਟਾਂ ਝਟਕੀਆਂ ਹਨ। ਇਸ ਤਰ੍ਹਾਂ ਟੈਸਟ ਮੈਚਾਂ ਵਿੱਚ ਉਸ ਦੇ ਵੱਲੋਂ ਲਈਆਂ ਵਿਕਟਾਂ ਦੀ ਗਿਣਤੀ 366 ਹੋ ਗਈ ਹੈ।
ਇਸ ਤਰ੍ਹਾਂ ਉਸਨੇ ਨਿਊਜ਼ੀਲੈਂਡ ਦੇ ਡੇਨੀਅਲ ਵਿਟੋਰੀ ਨੂੰ ਪਿੱਛੇ ਛੱਡ ਦਿੱਤਾ ਹੈ। ਉਸਦੇ ਨਾਂ 362 ਵਿਕਟਾਂ ਹਨ। ਹੈਰਾਥ ਦੇ ਪ੍ਰਦਰਸ਼ਨ ਨਾਲ ਸ੍ਰੀਲੰਕਾ ਨੇ ਪੰਜਵੇਂ ਦਿਨ ਦੋ ਸੈਸ਼ਨਾਂ ਤੋਂ ਘੱਟ ਸਮੇਂ ਵਿੱਚ ਦੂਜੀ ਪਾਰੀ ਵਿੱਚ ਬੰਗਲਾਦੇਸ਼ ਨੂੰ 197 ਦੌੜਾਂ ਉੱਤੇ ਸਮੇਟ ਦਿੱਤਾ। ਮਹਿਮਾਨ ਟੀਮ ਨੇ ਬਿਨਾਂ ਵਿਕਟ ਗਵਾਏ 67 ਦੌੜਾਂ ਉੱਤੇ ਖੇਡਣਾ ਸ਼ੁਰੂ ਕੀਤਾ ਸੀ। ਹੈਰਾਥ ਨੇ ਆਪਣੇ ਰਿਕਾਰਡ ਬਾਰੇ ਕਿਹਾ,‘ ਇਹ ਉਸਦੀ ਵੱਡੀ ਪ੍ਰਾਪਤੀ ਹੈ ਪਰ ਮੈਂ ਉਨ੍ਹਾਂ ਲੋਕਾਂ ਦਾ ਧੰਨਵਾਦੀ ਕਰਦਾ ਹਾਂ ਜਿਨ੍ਹਾਂ ਨੇ ਉਸਦੀ ਹਮਾਇਤ ਕੀਤੀ ਹੈ। ਇਸ ਵਿੱਚ ਸਹਿਯੋਗੀ ਸਟਾਫ ਅਤੇ ਉਸਦਾ ਪਰਿਵਾਰ ਸ਼ਮਲ ਹੈ।
ਮੈਂ ਉਨ੍ਹਾਂ ਸਭ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ। ’ ਟੀਮ ਦੀ ਜਿੱਤ ਬਾਰੇ ਉਨ੍ਹਾਂ ਕਿਹਾ ਕਿ ਹਰ ਕਿਸੇ ਨੇ ਸਹਿਯੋਗ ਦਿੱਤਾ ਹੈ। ਉਹ ਸਭ ਨੂੰ ਵਧਾਈ ਦਿੰਦਾ ਹੈ, ਇਹ ਟੀਮ ਦਾ ਯਤਨ ਹੈ। ਹੈਰਾਥ ਨੇ ਲੰਚ ਤੋਂ ਬਾਅਦ ਗਿਰੀਆਂ ਆਖਰੀ ਪੰਜ ਵਿਕਟਾਂ ਵਿੱਚੋਂ ਚਾਰ ਵਿਕਟਾਂ ਹਾਸਲ ਕੀਤੀਆਂ ਜਿਸ ਨਾਲ ਬੰਗਲਾਦੇਸ਼ ਦੀ ਟੀਮ 60. 2 ਓਵਰਾਂ ਵਿੱਚ ਸਿਮਟ ਗਈ ਅਤੇ ਸ੍ਰੀਲੰਕਾ ਨੇ ਦੋ ਮੈਚਾਂ ਦੀ ਟੈਸਟ ਲੜੀ ਵਿੱਚ 1—0 ਦੀ ਲੀਡ ਲੈ ਲਈ। ਆਫ ਸਪਿੰਨਰ ਦਿਲਰੁਵਾਨ ਪਰੇਰਾ ਨੇ ਸਵੇਰੇ ਦੋ ਵਿਕਟਾਂ ਲਈਆਂ ਜਿਸ ਨਾਲ ਬੰਗਲਾਦੇਸ਼ ਦੀ ਪਾਰੀ ਦਾ ਪਤਨ ਸ਼ੁਰੂ ਹੋਇਆ। ਇਸ ਤੋਂ ਬਾਅਦ ਹੈਰਾਥ ਨੇ ਸ੍ਰੀਲੰਕਾ ਦੀ ਗੇਂਦਬਾਜ਼ੀ ਦਾ ਭਾਰ ਸੰਭਾਲਿਆ। ਹੁਣ ਦੂਜਾ ਟੈਸਟ ਕੋਲੰਬੋ ਵਿੱਚ 15 ਤੋਂ 19 ਮਾਰਚ ਤਕ ਖੇਡਿਆ ਜਾਵੇਗਾ ਜੋ ਬੰਗਲਾਦੇਸ਼ ਦੀ ਟੀਮ ਦਾ 100ਵਾਂ ਸੈਂਕੜਾ ਹੋਵੇਗਾ।
 

 

 

fbbg-image

Latest News
Magazine Archive