ਮਜੀਠਾ 'ਚ ਅਕਾਲੀ ਦਲ ਦੀ ਜਿੱਤ ਬਰਕਰਾਰ, ਆਪ ਨੂੰ ਝਟਕਾ


ਅੰਮ੍ਰਿਤਸਰ— ਪੰਜਾਬ 'ਚ ਸੱਤਾ ਦਾ ਸੁਪਨਾ ਦੇਖ ਰਹੀ ਆਮ ਆਦਮੀ ਪਾਰਟੀ ਨੂੰ ਇੱਥੇ ਵੱਡਾ ਝਟਕਾ ਲੱਗਾ ਹੈ। ਲੋਕਾਂ ਨੇ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਬਜਾਏ ਅਕਾਲੀ ਦਲ ਦਾ ਸਾਥ ਦਿੱਤਾ। ਬਿਕਰਮ ਸਿੰਘ ਮਜੀਠੀਆ ਨੇ 22 ਹਜ਼ਾਰ ਤੋਂ ਵਧ ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਧਿਰ ਦੇ ਉਮੀਦਵਾਰ ਲਾਲੀ ਮਜੀਠੀਆ ਨੂੰ ਹਰਾਇਆ। ਉੱਥੇ ਹੀ ਆਪ ਉਮੀਦਵਾਰ ਹਿੰਮਤ ਸ਼ੇਰਗਿੱਲ ਨੂੰ ਸਿਰਫ 10252 ਵੋਟਾਂ ਹੀ ਮਿਲੀਆਂ।
ਜ਼ਿਕਰਯੋਗ ਹੈ ਕਿ ਪਿਛਲੇ 10 ਸਾਲਾਂ ਤੋਂ ਇਸ ਸੀਟ 'ਤੇ ਅਕਾਲੀ ਦਲ ਦਾ ਕਬਜ਼ਾ ਰਿਹਾ ਹੈ। ਇਸ ਵਾਰ ਦੀਆਂ ਚੋਣਾਂ 'ਚ ਇਹ ਸੀਟ ਹਾਟ ਬਣੀ ਹੋਈ ਸੀ ਕਿਉਂ ਕਿ ਅਕਾਲੀ ਦਲ ਦੇ ਦਿਗੱਜ ਨੇਤਾ ਦੇ ਮੁਕਾਬਲੇ ਆਪ ਨੇ ਹਿੰਮਤ ਸ਼ੇਰਗਿੱਲ ਨੂੰ ਉਤਾਰ ਕੇ ਚੰਗੀਆਂ ਸੁਰਖੀਆਂ ਬਟੋਰੀਆਂ ਸਨ। ਹਾਲਾਂਕਿ ਕੁੱਲ ਸੀਟਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਅਕਾਲੀ ਦੀ ਸਥਿਤੀ ਆਮ ਆਦਮੀ ਪਾਰਟੀ ਨਾਲੋਂ ਵੀ ਮਾੜੀ ਰਹੀ।

 

 

fbbg-image

Latest News
Magazine Archive