ਭਾਰਤ ਨੇ ਟੀ-20 ਮੈਚਾਂ ਦੀ

ਲੜੀ 2-1 ਨਾਲ ਜਿੱਤੀ

ਬੰਗਲੌਰ-ਮਹਿੰਦਰ ਸਿੰਘ ਧੋਨੀ ਤੇ ਸੁਰੇਸ਼ ਰੈਨਾ ਦੇ ਅਰਧ ਸੈਂਕੜਿਆਂ ਤੋਂ ਬਾਅਦ ਯੁਜਵੇਂਦਰ ਚਹਿਲ ਦੀ ਫਿਰਕੀ ਦੇ ਜਾਦੂ ਨਾਲ ਭਾਰਤ ਨੇ ਤੀਜੇ ਤੇ ਫੈਸਲਾਕੁਨ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਇੰਗਲੈਂਡ ਨੂੰ 75 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ।
ਉੱਧਰ, ਚਹਿਲ(25 ਦੌੜਾਂ ’ਤੇ ਛੇ ਵਿਕਟਾਂ) ਦੀ ਵਲ ਖਾਂਦੀ ਗੇਂਦ ਦੇ ਸਾਹਮਣੇ ਜੋਅ ਰੂਟ(42) ਅਤੇ ਕਪਤਾਨ ਈਓਨ ਮੌਰਗਨ(40) ਵਿਚਕਾਰ ਤੀਜੇ ਵਿਕਟ ਲਈ 64 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ ਇੰਗਲੈਂਡ ਦੀ ਟੀਮ 16.3 ਓਵਰਾਂ ਵਿੱਚ 127 ਦੌੜਾਂ ’ਤੇ ਆਊਟ ਹੋ ਗਈ। ਟੀਮ ਨੇ ਅੰਤਿਮ ਅੱਠ ਵਿਕਟਾਂ ’ਤੇ ਸਿਰਫ ਸੱਤ ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਜੇਸਨ ਰਾਏ(32) ਨੇ ਯੁਜਵੇਂਦਰ ਚਹਿਲ ਦੇ ਦੂਜੇ ਓਵਰ ’ਚ ਛੱਕਾ ਲਾਇਆ ਪਰ ਇਕ ਗੇਂਦ ਬਾਅਦ ਲੈੱਗ ਸਪਿੰਨਰ ਨੇ ਸੈਮ ਬਿਲਿੰਗਜ਼(00) ਨੂੰ ਰੈਨਾ ਹੱਥੋਂ ਕੈਚ ਕਰਾ ਦਿੱਤਾ। ਇਸ ਤੋਂ ਪਹਿਲਾਂ ਧੋਨੀ ਨੇ ਆਪਣੇ ਕਰੀਅਰ ਦੀ ਸਭ ਤੋਂ ਵਧੀਆ ਪਾਰੀ ਖੇਡਦੇ ਹੋਏ 36 ਗੇਂਦਾਂ ਵਿੱਚ ਪੰਜ ਚੌਕੇ ਤੇ ਦੋ ਛੱਕਿਆਂ ਦੀ ਮਦਦ ਨਾਲ 56 ਦੌੜਾਂ ਬਣਾਉਣ ਤੋਂ ਇਲਾਵਾ ਰੈਨਾ(45 ਗੇਂਦਾਂ ਵਿੱਚ 63 ਦੌੜਾਂ) ਨਾਲ ਤੀਜੇ ਵਿਕਟ ਲਈ 6.1 ਓਵਰ ਵਿੱਚ 55 ਜਦੋਂਕਿ ਯੁਵਰਾਜ ਸਿੰਘ(10 ਗੇਂਦਾਂ ਵਿੱਚ 27 ਦੌੜਾਂ) ਨਾਲ 4.4 ਓਵਰ ਵਿੱਚ ਚੌਥੇ ਵਿਕਟ ਲਈ 57 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਇਸ ਤੋਂ ਪਹਿਲਾਂ ਰੈਨਾ ਨੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ(22) ਨਾਲ ਦੂਜੇ ਵਿਕਟ ਲਈ 6.1 ਓਵਰਾਂ ਵਿੱਚ 61 ਦੌੜਾਂ ਜੋੜ ਕੇ ਭਾਰਤ ਦੇ ਵੱਡੇ ਸਕੋਰ ਦਾ ਮੰਚ ਤਿਆਰ ਕੀਤਾ। ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੇ ਭਾਰਤੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਦੂਜੇ ਓਵਰ ਵਿੱਚ ਹੀ ਕਪਤਾਨ ਵਿਰਾਟ ਕੋਹਲੀ(02) ਆਊਟ ਹੋ ਗਏ ਜਦੋਂਕਿ ਟੀਮ ਦਾ ਸਕੋਰ ਸਿਰਫ ਚਾਰ ਦੌੜਾਂ ਸੀ। ਕ੍ਰਿਸ ਜੌਰਡਨ ਦੀ ਗੇਂਦ ਕੋਹਲੀ ਦੇ ਪੈਡ ’ਤੇ ਲੱਗੀ ਜਿਸ ਤੋਂ ਬਾਅਦ ਉਹ ਦੌੜ ਲੈਣ ਲਈ ਦੌੜ ਪਿਆ ਪਰ ਕੁਝ ਕਦਮ ਅੱਗੇ ਵਧਣ ਤੋਂ ਬਾਅਦ ਲੋਕੇਸ਼ ਰਾਹੁਲ ਨੇ ਉਸ ਨੂੰ ਵਾਪਸ ਭੇਜ ਦਿੱਤਾ ਪਰ ਉਸ ਦੇ ਕਰੀਜ਼ ’ਤੇ ਪਹੁੰਚਣ ਤੋਂ ਪਹਿਲਾਂ ਹੀ ਗੇਂਦਬਾਜ਼ ਨੇ ਸਟੰਪ ਉਖਾੜ ਦਿੱਤੀ। ਰਾਹੁਲ ਤੇ ਰੈਨਾ ਨੇ ਸ਼ੁਰੂ ਵਿੱਚ ਪ੍ਰੇਸ਼ਾਨੀ ਹੋਈ ਪਰ ਦੋਵੇਂ ਜਲਦੀ ਹੀ ਲੈਅ ਵਿੱਚ ਆ ਗਿਆ। ਰੈਨਾ ਨੇ ਮਿਲਜ਼ ਦੀ ਗੇਂਦ ’ਤੇ ਪਾਰੀ ਦਾ ਪਹਿਲਾ ਛੱਕਾ ਮਾਰਿਆ ਜਦੋਂਕਿ ਰਾਹੁਲ ਨੇ ਤੇਜ਼ ਗੇਂਦਬਾਜ਼ ਲਿਆਮ ਪਲੰਕੇਟ ਦਾ ਸਵਾਗਤ ਲਗਾਤਾਰ ਦੋ ਚੌਕਿਆਂ ਨਾਲ ਕੀਤਾ। ਰੈਨਾ ਨੇ ਜੌਰਡਨ ਦੀ ਗੇਂਦ ’ਤੇ ਦੋ ਛੱਕੇ ਮਾਰ ਕੇ ਛੇ ਓਵਰਾਂ ਵਿੱਚ ਭਾਰਤ ਦਾ ਸਕੋਰ ਇਕ ਵਿਕਟ ’ਤੇ 53 ਦੌੜਾਂ ਤੱਕ ਪਹੁੰਚਾਇਆ।  ਰਾਹੁਲ ਨੇ ਆਫ਼ ਸਪਿੰਨਰ ਮੋਈਨ ਅਲੀ ਦੀ ਗੇਂਦ ’ਤੇ ਵੱਡਾ ਛੱਕਾ ਮਾਰ ਕੇ ਗੇਂਦ ਨੂੰ ਸਟੇਡੀਅਮ ਤੋਂ ਬਾਹਰ ਭੇਜਿਆ ਤੇ 18 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਦੋ ਚੌਕੇ ਤੇ ਇਕ ਛੱਕਾ ਮਾਰਿਆ। ਰੈਨਾ ਤੇ ਧੋਨੀ ਨੇ ਇਸ ਤੋਂ ਬਾਅਦ ਤੇਜੀ ਨਾਲ ਦੌੜਾਂ ਬਣਾਈਆਂ। ਯੁਵਰਾਜ ਨੇ ਜੌਰਡਨ ਦੀਆਂ ਲਗਾਤਾਰ ਗੇਂਦਾਂ ’ਤੇ ਤਿੰਨ ਛੱਕੇ ਤੇ ਇਕ ਚੌਕਾ ਲਾ ਕੇ ਓਵਰ ਵਿੱਚ 24 ਦੌੜਾਂ ਬਣਾਈਆਂ।

 

 

fbbg-image

Latest News
Magazine Archive