ਅਮਰੀਕਾ 'ਚ ਰੋਕ ਲੱਗਣ ਮਗਰੋਂ ਕੈਨੇਡਾ

ਨੇ ਖੋਲ੍ਹੇ ਸ਼ਰਣਾਰਥੀਆਂ ਲਈ ਦਰਵਾਜ਼ੇ


ਓਟਾਵਾ, 31 Jan — ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਅਜਿਹੇ ਸ਼ਰਣਾਰਥੀਆਂ ਦਾ ਸਵਾਗਤ ਕਰਨ ਲਈ ਤਿਆਰ ਹੈ ਜੋ ਅੱਤਵਾਦ, ਯੁੱਧ ਜਾਂ ਕਿਸੇ ਬਦਸਲੂਕੀ ਦਾ ਸ਼ਿਕਾਰ ਹਨ। ਟਰੂਡੋ ਨੇ ਟਵੀਟ ਕਰਕੇ ਕਿਹਾ,''ਜੇਕਰ ਤੁਸੀਂ ਕਿਸੇ ਬਦਸਲੂਕੀ ਦਾ ਸ਼ਿਕਾਰ ਹੋ ਤਾਂ ਅੱਤਵਾਦ ਅਤੇ ਯੁੱਧ ਕਾਰਣ ਆਪਣਾ ਦੇਸ਼ ਛੱਡਣ ਲਈ ਮਜਬੂਰ ਹੋ ਤਾਂ ਕੈਨੇਡਾ ਤੁਹਾਡੇ ਧਰਮ ਦੀ ਪਰਵਾਹ ਕੀਤੇ ਬਿਨਾ ਤੁਹਾਡਾ ਸਵਾਗਤ ਕਰੇਗਾ। ਵੱਖ-ਵੱਖ ਧਰਮਾਂ ਦਾ ਹੋਣਾ ਹੀ ਕੈਨੇਡਾ ਦੀ ਤਾਕਤ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁੱਝ ਮੁਸਲਮਾਨ ਦੇਸ਼ਾਂ ਤੋਂ ਇੱਥੇ ਆ ਰਹੇ ਸ਼ਰਣਾਰਥੀਆਂ ਦੀ ਗਿਣਤੀ ਸੀਮਤ ਕਰਨ ਲਈ ਫੈਸਲਾ ਕੀਤਾ ਹੈ। ਇਸ ਤੋਂ ਬਾਅਦ 7 ਮੁਸਲਮਾਨ ਦੇਸ਼ਾਂ ਦੇ ਸ਼ਰਣਾਰਥੀਆਂ ਨੂੰ ਅਮਰੀਕਾ ਜਾਣ 'ਚ ਪਰੇਸ਼ਾਨੀ ਆਵੇਗੀ ਅਤੇ ਇਹ ਲਗਭਗ 4 ਮਹੀਨਿਆਂ ਤਕ ਚੱਲੇਗਾ। ਇਸ ਹੁਕਮ ਤਹਿਤ ਗੈਰ-ਕਾਨੂੰਨੀ ਰੂਪ ਤੋਂ ਅਮਰੀਕਾ ਜਾਣ ਵਾਲੇ ਲੋਕਾਂ ਦੀ ਗਿਣਤੀ ਘੱਟ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਸਖਤਾਈ ਨਾਲ ਜਾਂਚ ਕੀਤੀ ਜਾਵੇਗੀ।

 

 

fbbg-image

Latest News
Magazine Archive