ਨਿੱਕੀ ਹੇਲੀ ਨੇ ਸਹੁੰ ਚੁੱਕੀ


ਵਾਸ਼ਿੰਗਟਨ, 26 ਜਨਵਰੀ- ਨਿੱਕੀ ਹੇਲੀ ਨੇ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਸਫ਼ੀਰ ਵਜੋਂ ਅੱਜ ਸਹੁੰ ਚੁੱਕੀ। ਇਸ ਦੇ ਨਾਲ ਹੀ ਉਹ ਭਾਰਤੀ ਮੂਲ ਦੀ ਪਹਿਲੀ ਅਜਿਹੀ ਸ਼ਖ਼ਸ  ਬਣ ਗਈ, ਜੋ ਕਿਸੇ ਅਮਰੀਕੀ ਰਾਸ਼ਟਰਪਤੀ ਦੇ ਪ੍ਰਸ਼ਾਸਨ ਵਿੱਚ ਕੈਬਨਿਟ ਦਰਜੇ ਉਤੇ ਸੇਵਾ  ਨਿਭਾਏਗੀ। ਦੱਖਣੀ ਕੈਰੋਲਾਈਨਾ ਦੀ 45 ਸਾਲਾ ਸਾਬਕਾ ਗਵਰਨਰ ਹੇਲੀ ਨੂੰ ਉਪ ਰਾਸ਼ਟਰਪਤੀ ਮਾਈਕ ਪੈਨਸ ਨੇ ਸਹੁੰ ਚੁਕਾਈ। ਨਿੱਕੀ ਹੇਲੀ ਦੇ ਨਾਂ ਨੂੰ ਸੈਨੇਟ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਨੇ 96-4 ਦੇ ਜ਼ਬਰਦਸਤ ਫਤਵੇ ਨਾਲ ਮਨਜ਼ੂਰ ਕੀਤਾ ਸੀ। ਉਹ ਸਮਾਂਥਾ ਪਵਾਰ ਦੀ ਥਾਂ ਲਵੇਗੀ।

 

Latest News
Magazine Archive