ਲੰਬੀ ਦੇ ਲੋਕਾਂ ਨੂੰ ‘ਮਹਾਰਾਜੇ’

ਦੀ ਆਮਦ ਦੀ ਉਡੀਕ


ਲੰਬੀ-ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੁਣੌਤੀ ਦਿੱਤੇ ਜਾਣ ਨਾਲ ਲੰਬੀ ਵੀਵੀਆਈਪੀ ਹਲਕਾ ਬਣ ਗਿਆ ਹੈ।
ਦੋ ਦਿੱਗਜ ਆਗੂਆਂ ਦਰਮਿਆਨ ਸਿਆਸੀ ਭੇੜ ਨੂੰ ਦੇਖਦਿਆਂ ਵੋਟਰਾਂ ’ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਹੁਣ ਉਹ ਕੈਪਟਨ ਦੀ ਉਡੀਕ ਕਰ ਰਹੇ ਹਨ ਤਾਂ ਜੋ ਉਸ ਦੇ ਭਾਸ਼ਣ ਨੂੰ ਸੁਣ ਸਕਣ। ਕਾਂਗਰਸ ਪ੍ਰਧਾਨ ਨੇ 18 ਜਨਵਰੀ ਨੂੰ ਪਰਚਾ ਦਾਖ਼ਲ ਕਰਨ ਤੋਂ ਬਾਅਦ ਲੰਬੀ ਪਿੰਡ ’ਚ ਰੈਲੀ ਨੂੰ ਸੰਬੋਧਨ ਕੀਤਾ ਸੀ ਅਤੇ ਉਸ ਤੋਂ ਬਾਅਦ ਹੁਣ ਉਨ੍ਹਾਂ ਦੇ ਸਪੁੱਤਰ ਰਣਇੰਦਰ ਸਿੰਘ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ। ਹਲਕੇ ਦੇ ਲੋਕਾਂ ਦਾ ਕਹਿਣਾ ਹੈ,‘‘ਅਸੀਂ ਬਾਦਲ ਸਾਹਿਬ ਨੂੰ ਕਈ ਵਾਰ ਦੇਖਿਆ ਹੈ। ਜਰਨੈਲ ਸਿੰਘ (ਆਪ ਉਮੀਦਵਾਰ) ਵੀ ਪਿੰਡਾਂ ਦੇ ਗੇੜੇ ਕੱਢ ਗਿਆ ਹੈ ਪਰ ਹੁਣ ਅਸੀਂ ਅਮਰਿੰਦਰ ਦੀ ਉਡੀਕ ਕਰ ਰਹੇ ਹਾਂ ਤਾਂ ਜੋ ਫ਼ੈਸਲਾ ਲੈ ਸਕੀਏ ਕਿ ਵੋਟ ਕਿਸ ਨੂੰ ਪਾਈ ਜਾਵੇ।’’ ਸ੍ਰੀ ਰਣਇੰਦਰ ਸਿੰਘ ਮੁਤਾਬਕ ਕੈਪਟਨ 26 ਅਤੇ 27 ਜਨਵਰੀ ਨੂੰ ਹਲਕੇ ਦਾ ਦੌਰਾ ਕਰ ਸਕਦੇ ਹਨ। ਉਸ ਨੇ ਕਿਹਾ ਕਿ ਅਕਾਲੀ ਦਲ ਅਤੇ ‘ਆਪ’ ਵਿਚਕਾਰ ਦੂਜੇ ਨੰਬਰ ਲਈ ਮੁਕਾਬਲਾ ਹੈ।
‘ਮਹਾਰਾਜ ਸਾਹਿਬ (ਅਮਰਿੰਦਰ ਸਿੰਘ) ਜਿਥੇ ਵੀ ਗਏ ਹਨ, ਉਥੇ ਉਨ੍ਹਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਉਧਰ ‘ਆਪ’ ਉਮੀਦਵਾਰ ਜਰਨੈਲ ਸਿੰਘ ਨੇ ਕੈਪਟਨ ਨੂੰ ਦੋ ਸਵਾਲ ਦਾਗ਼ਦਿਆਂ ਪੁੱਛਿਆ ਹੈ ਕਿ ਜਗਦੀਸ਼ ਟਾਈਟਲਰ ਅਤੇ ਕਮਲਨਾਥ ਸਿੱਖ ਕਤਲੇਆਮ ਲਈ ਦੋਸ਼ੀ ਹਨ ਜਾਂ ਨਹੀਂ ਅਤੇ ਉਨ੍ਹਾਂ ਦੇ ਅਭਿਸ਼ੇਕ ਵਰਮਾ ਨਾਲ ਕੀ ਸਬੰਧ ਹਨ। ਇਸ ਦੇ ਨਾਲ ਅਮਰਿੰਦਰ ਸਿੰਘ ਦੀ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੁਟਾਲੇ ’ਚ ਕੀ ਭੂਮਿਕਾ ਹੈ।

 

 

fbbg-image

Latest News
Magazine Archive