ਓਬਾਮਾ ਵੱਲੋਂ ਅਮਰੀਕੀਆਂ ਨੂੰ

ਸਭ ਠੀਕ ਹੋਣ ਦਾ ਭਰੋਸਾ


ਵਾਸ਼ਿੰਗਟਨ-ਡੋਨਲਡ ਟਰੰਪ ਵੱਲੋਂ ਆਪਣਾ ਅਹੁਦਾ ਸੰਭਾਲਣ ਤੋਂ ਪਹਿਲਾਂ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣਾ ਆਖ਼ਰੀ  ਸੰਦੇਸ਼ ਦੇਣ ਮੌਕੇ ਅਮਰੀਕਾ ਵਾਸੀਆਂ ਨੂੰ ਯਕੀਨ ਦਿਵਾਉਂਦਿਆਂ ਕਿਹਾ ਕਿ ‘ਸਭ ਕੁਝ ਠੀਕ ਹੋ ਜਾਵੇਗਾ ’ਪਰ ਉਨ੍ਹਾਂ ਅਮਰੀਕਾ ਦੀਆਂ ਮੂਲ ਕਦਰਾਂ-ਕੀਮਤਾਂ ਦੀ ਰਾਖੀ ਕਰਨ ਤੇ ਕਿਸੇ ਤਰ੍ਹਾਂ ਦੇ ਭੇਦਭਾਵ, ਪ੍ਰੈਸ ਦੀ ਆਜ਼ਾਦੀ ਨੂੰ ਖ਼ਤਰੇ ਅਤੇ ਗੈਰਕਾਨੂੰਨਂ ਨੌਜਵਾਨ ਪਰਵਾਸੀਆਂ ਨੂੰ ਕਾਬੂ ਕਰਨ ਜਿਹੇ ਮੁੱਦਿਆਂ ਖ਼ਿਲਾਫ਼ ਆਵਾਜ਼ ਉਠਾਉਣ ਦਾ ਵਾਅਦਾ ਕੀਤਾ। ਸ੍ਰੀ ਓਬਾਮਾ ਵਾਈਟ ਹਾਊਸ ਵਿਖੇ ਆਪਣੀ ਆਖ਼ਰੀ ਪ੍ਰੈਸ ਕਾਨਫਰੰਸ ਮੌਕੇ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਉੱਤਰਾਧਿਕਾਰੀ ਟਰੰਪ ਨੂੰ ਚੰਗੀ ਸਲਾਹ ਦਿੱਤੀ ਹੈ। ਉਨ੍ਹਾਂ ਨਵੇਂ ਚੁਣੇ ਗਏ ਰਾਸ਼ਟਰਪਤੀ ਨਾਲ ਹੋਈ ਆਪਣੀ ਗੱਲਬਾਤ ਬਾਰੇ ਦੱਸਦਿਆਂ ਕਿਹਾ, ‘‘ਮੈਂ ਆਪਣੇ ਵੱਲੋਂ ਵਧੀਆ ਸਲਾਹ ਦਿੱਤੀ ਹੈ ਤੇ ਵਿਦੇਸ਼ੀ ਅਤੇ ਘਰੇਲੂ ਵਿਸ਼ਿਆਂ ਬਾਰੇ ਰਾਇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਨਹੀਂ ਲੱਗਦਾ ਕਿ ਵੱਡੇ ਪੱਧਰ ’ਤੇ ਕੋਈ ਫੇਰਬਦਲ ਹੋਵੇਗਾ।’’ ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਪਹਿਲ ਕੁਝ ਲਿਖਣਾ ਅਤੇ ਆਪਣੀਆਂ ਧੀਆਂ ਅਤੇ ਪਤਨੀ ਨਾਲ ਕੁਝ ਸਮਾਂ ਬਿਤਾਉਣਾ ਹੋਵੇਗੀ। ਟਰੰਪ ਦੀ ਜਿੱਤ ਤੋਂ ਬਾਅਦ ਓਬਾਮਾ ਸਿਰਫ਼ ਇੱਕ ਵਾਰ ਹੀ ਉਨ੍ਹਾਂ ਨੂੰ ਮਿਲੇ ਹਨ ਜਦਕਿ ਦੋਵਾਂ ਆਗੂਆਂ ਵਿਚਕਾਰ ਫੋਨ ’ਤੇ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ। ਸ੍ਰੀ ਓਬਾਮਾ ਨੇ ਆਸ ਜਤਾਈ ਕਿ ਆਪਣਾ ਅਹੁਦਾ ਸੰਭਾਲਣ ਮਗਰੋਂ ਟਰੰਪ ਵੀ ਉਨ੍ਹਾਂ ਸਿੱਟਿਆਂ ’ਤੇ ਪੁੱਜਣਗੇ ਜਿਨ੍ਹਾਂ ’ਤੇ ਉਹ ਕਿਸੇ ਸਮੇਂ ਪੁੱਜੇ ਸਨ।

 

 

fbbg-image

Latest News
Magazine Archive