ਸੁਸ਼ੀਲ ਦੀ ਬਰਾਬਰੀ ਕਰਨਾ ਚਾਹੁੰਦੀ

ਹੈ ਸਾਕਸ਼ੀ ਮਲਿਕ


ਨਵੀਂ ਦਿੱਲੀ- ਸਾਕਸ਼ੀ ਮਲਿਕ ਭਾਵੇਂ ਭਾਰਤ ਦੀ ਓਲੰਪਿਕ ਤਗ਼ਮਾ ਜਿੱਤਣ ਵਾਲੀ ਪਹਿਲੀ ਅਤੇ ਇਕੋ ਇਕ ਮਹਿਲਾ ਭਲਵਾਨ ਹੋਵੇ ਪਰ ਉਸ ਲਈ ਇੰਨਾ ਹੀ ਕਾਫ਼ੀ ਨਹੀਂ ਕਿਉਂਕਿ ਹੁਣ ਉਸ ਦਾ ਟੀਚਾ 2020 ਟੋਕੀਓ ਖੇਡਾਂ ਵਿੱਚ ਸੁਸ਼ੀਲ ਕੁਮਾਰ ਦੀ ਦੋ ਓਲੰਪਿਕ ਤਗ਼ਮਾ ਜਿੱਤਣ ਦੀ ਇਤਿਹਾਸਕ ਉਪਲਬਧੀ ਦੀ ਬਰਾਬਰੀ ਕਰਨਾ ਹੈ।
ਸਾਕਸ਼ੀ ਨੇ ਕਿਹਾ ਕਿ ਉਸ ਦਾ ਟੀਚਾ 2020 ਟੋਕੀਓ ਵਿੱਚ ਓਲੰਪਿਕ ਤਗ਼ਮਾ ਜਿੱਤ ਕੇ ਸੁਸ਼ੀਲ ਕੁਮਾਰ ਦੀ ਇਤਿਹਾਸਕ ਉਪਲਬਧੀ ਦੀ ਬਰਾਬਰੀ ਕਰਨਾ ਹੈ। ਉਸ ਨੇ ਇਹ ਟੀਚਾ ਹਾਸਲ ਕਰਨ ਉਤੇ ਪੂਰਾ ਧਿਆਨ ਲਾਇਆ ਹੋਇਆ ਹੈ। ਉਸ ਨੇ ਕਿਹਾ ਕਿ ਓਲੰਪਿਕ ਲਈ ਕਿਸੇ ਵੀ ਖਿਡਾਰੀ ਨੂੰ ਆਪਣੀ ਸਿਖਲਾਈ ਚਾਰ ਸਾਲ ਪਹਿਲਾਂ ਸ਼ੁਰੂ ਕਰ ਦੇਣੀ ਚਾਹੀਦੀ ਹੈ ਅਤੇ ਉਸ ਨੇ ਸਿਖਲਾਈ ਇਸੇ ਅਨੁਸਾਰ ਸ਼ੁਰੂ ਕਰ ਦਿੱਤੀ ਹੈ।
ਸਾਕਸ਼ੀ ਨੇ ਕਿਹਾ ਕਿ ਇਸ ਸਮੇਂ ਉਸ ਦਾ ਟੀਚਾ ਵਿਸ਼ਵ ਚੈਂਪੀਅਨਸ਼ਿਪ ਲਈ ਤਿਆਰੀ ਕਰਨਾ ਹੈ, ਜੋ ਇਸ ਸਾਲ ਦੇ ਅੰਤ ਵਿੱਚ ਹੋਵੇਗੀ। ਪਿਛਲੇ ਸਾਲ ਰੀਓ ਵਿੱਚ ਓਲੰਪਿਕ ਤਗ਼ਮਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਭਲਵਾਨ ਬਣੀ ਸਾਕਸ਼ੀ ਨੇ ਕਿਹਾ ਕਿ ਇਸ ਸਾਲ ਉਸ ਦਾ ਟੀਚਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਹੈ। ਇਸ ਸਮੇਂ ਉਹ ਦਿੱਲੀ ਵਿੱਚ ਮਈ ਵਿੱਚ ਹੋਣ ਵਾਲੀਆਂ ਖੇਡਾਂ ਵਿੱਚ ਭਾਗ ਲੈਣ ਦੀ ਵੀ ਯੋਜਨਾ ਬਣਾ ਰਹੀ ਹੈ। ਇਸ ਤੋਂ ਇਲਾਵਾ ਉਸ ਨੇ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਮੰਡਲ ਅਤੇ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਗ਼ਮਾ ਜਿੱਤਣ ਉਤੇ ਧਿਆਨ ਲਾਇਆ ਹੋਇਆ ਹੈ।  

 

 

fbbg-image

Latest News
Magazine Archive