ਓਨਟਾਰੀਓ ਦੇ ਘਰ 'ਚੋਂ ਮਿਲੇ 600 ਚੂਹੇ, ਔਰਤ 'ਤੇ ਲੱਗੇ ਗੰਭੀਰ ਦੋਸ਼

ਓਨਟਾਰੀਓ— ਓਨਟਾਰੀਓ ਦੇ ਨੌਰਥ ਬੇਅ ਵਿਖੇ ਸਥਿਤ ਇਕ ਅਪਾਰਟਮੈਂਟ ਵਿਚ ਸੈਂਕੜੇ ਚੂਹੇ ਰੱਖਣ ਦੇ ਦੋਸ਼ ਵਿਚ ਇਕ ਔਰਤ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਨੌਰਥ ਬੇਅ ਅਤੇ ਜ਼ਿਲਾ ਹਿਊਮਨ ਸੋਸਾਇਟੀ ਦੇ ਬੁਲਾਰੇ ਨੇ ਦੱਸਿਆ ਕਿ ਜਦੋਂ ਜਾਂਚਕਰਤਾ 16 ਦਸੰਬਰ, 2016 ਨੂੰ ਅਪਾਰਟਮੈਂਟ ਵਿਖੇ ਪਹੁੰਚੇ ਤਾਂ ਉੱਥੇ ਚੂਹੇ ਇੱਧਰ-ਉੱਧਰ ਭੱਜ ਰਹੇ ਹਨ। ਬੁਲਾਰੇ ਨੇ ਦੱਸਿਆ ਕਿ ਘਰ ਵਿਚ ਤਕਰੀਬਨ 600 ਚੂਹੇ ਸਨ, ਜਿਨ੍ਹਾਂ ਨੂੰ ਕਈ ਦਿਨ ਲਗਾ ਕੇ ਘਰ ਤੋਂ ਬਾਹਰ ਕੱਢਿਆ ਗਿਆ। 
ਇਨ੍ਹਾਂ ਚੂਹਿਆਂ ਨੂੰ ਹਿਊਮਨ ਸੋਸਾਇਟੀਜ਼ ਵਿਖੇ ਟਰਾਂਸਫਰ ਕਰ ਦਿੱਤਾ ਗਿਆ। ਇਸ ਮਾਮਲੇ ਵਿਚ 51 ਸਾਲਾ ਔਰਤ ਨੂੰ ਨੌਰਥ ਬੇਅ ਦੀ ਅਦਾਲਤ ਵਿਚ 3 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਇਸ ਔਰਤ 'ਤੇ ਜਾਨਵਰਾਂ ਨੂੰ ਤੰਗ ਕਰਨ, ਥਾਂ ਨੂੰ ਰਹਿਣ ਲਾਇਕ ਨਾ ਰਹਿਣ ਦੇਣ ਆਦਿ ਦੋਸ਼ ਲਗਾਏ ਗਏ ਹਨ।
 

Latest News
Magazine Archive