ਨਹੀਂ ਢਾਹਿਆ ਜਾਵੇਗਾ ਟੋਰਾਂਟੋ ਦੇ ਘਰ 'ਚ ਬਣਾਇਆ ਗਿਆ ਵਿਵਾਦਤ 'ਟ੍ਰੀ ਹਾਊਸ'

ਟੋਰਾਂਟੋ— ਟੋਰਾਂਟੋ ਦੇ ਇਕ ਘਰ ਵਿਚ ਬਣਾਏ ਗਏ ਟ੍ਰੀ ਹਾਊਸ ਨੂੰ ਨਹੀਂ ਢਾਹਿਆ ਜਾਵੇਗਾ। ਓਨਟਾਰੀਓ ਦੇ ਮਿਊਂਸੀਪਲ ਬੋਰਡ ਨੇ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਇਸ ਟ੍ਰੀ ਹਾਊਸ ਨੂੰ ਬਣਾਉਣ ਵਾਲੇ ਵਿਅਕਤੀ ਨੇ ਇਸ ਵਿਚ ਲੋੜੀਂਦੇ ਬਦਲਾਅ ਕਰ ਦਿੱਤੇ ਹਨ। ਇਹ ਟ੍ਰੀ ਹਾਊਸ ਟੋਰਾਂਟੋ ਦੇ ਰਹਿਣ ਵਾਲੇ ਜੌਹਨ ਅਲਪੇਜ਼ਾ ਨੇ ਇਕ ਸਾਲ ਪਹਿਲਾਂ ਆਪਣੇ ਬੱਚਿਆਂ ਲਈ ਬਣਾਇਆ ਸੀ। ਦੋਸ਼ ਸੀ ਕਿ ਉਸ ਨੇ ਇਲਾਕੇ ਦੇ ਬਿਲਡਿੰਗ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਇਸ ਦੀ ਉੱਚਾਈ ਇਲਾਕੇ ਲਈ ਇਮਾਰਤਾਂ ਦੀ ਤੈਅ ਉੱਚਾਈ ਤੋਂ ਜ਼ਿਆਦਾ ਸੀ। 
ਅਲਪੇਜ਼ਾ ਨੇ ਇਸ ਟ੍ਰੀ ਹਾਊਸ ਨੂੰ ਬਣਾਉਣ ਲਈ 30 ਹਜ਼ਾਰ ਡਾਲਰ ਖਰਚੇ ਸਨ ਪਰ ਇਸ ਨੂੰ ਬਣਾਉਣ ਲਈ ਬਿਲਡਿੰਗ ਪਰਮਿਟ ਨਹੀਂ ਲਿਆ ਸੀ। ਗੁਆਂਢੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਇਹ ਟ੍ਰੀ ਹਾਊਸ ਆਮ ਨਾਲੋਂ ਵੱਡਾ ਹੈ। ਹੁਣ ਜਦੋਂ ਮਿਊਂਸੀਪਲ ਬੋਰਡ ਨੇ ਇਸ ਟ੍ਰੀ ਹਾਊਸ ਨੂੰ ਬਣਾਈ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ ਤਾਂ ਇਹ ਪਰਿਵਾਰ ਅਤੇ ਇਸ ਦੇ ਬੱਚੇ ਬਹੁਤ ਖੁਸ਼ ਹਨ।
 

 

fbbg-image

Latest News
Magazine Archive