ਅਦਾਕਾਰ ਓਮ ਪੁਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ


ਮੁੰਬਈ (ਇੰਡੋ ਕਨੇਡੀਅਨ ਟਾਇਮਜ਼)-   ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਓਮ ਪੁਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਮ ਪੁਰੀ 66 ਸਾਲ ਦੇ ਸਨ। ਸ਼ੁੱਕਰਵਾਰ ਦੀ ਸਵੇਰ ਓਮ ਪੁਰੀ ਨੇ ਆਖਰੀ ਸਾਹ ਲਿਆ। ਓਮ ਪੁਰੀ ਦਾ ਜਨਮ 18 ਅਕਤੂਬਰ 1950 'ਚ ਹਰਿਆਣਾ ਦੇ ਅੰਬਾਲਾ ਸ਼ਹਿਰ 'ਚ ਹੋਇਆ ਸੀ। ਉਨ੍ਹਾਂ ਨੇ ਆਪਣੀ ਸ਼ੁਰੂਆਤੀ ਸਿੱਖਿਆ ਆਪਣੇ ਨਾਨਕੇ ਪੰਜਾਬ ਦੇ ਪਟਿਆਲਾ ਤੋਂ ਪੂਰੀ ਕੀਤੀ। 1976 'ਚ ਪੁਣੇ ਫਿਲਮ ਸੰਸਥਾ ਤੋਂ ਟਰੇਨਿੰਗ ਪ੍ਰਾਪਤ ਕਰਨ ਤੋਂ ਬਾਅਦ ਓਮ ਪੁਰੀ ਨੇ ਲਗਭਗ ਡੇਢ ਸਾਲਾਂ ਤੱਕ ਇਕ ਸਟੂਡੀਓ 'ਚ ਅਦਾਕਾਰੀ ਦੀ ਸਿੱਖਿਆ ਦਿੱਤੀ। ਬਾਅਦ 'ਚ ਓਮ ਪੁਰੀ ਨੇ ਆਪਣੇ ਨਿੱਜੀ ਥੀਏਟਰ ਗਰੁੱਪ 'ਮਜਮਾ' ਦੀ ਸਥਾਪਨਾ ਕੀਤੀ। ਓਮ ਪੁਰੀ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਮਰਾਠੀ ਨਾਟਕ 'ਤੇ ਆਧਾਰਤ ਫਿਲਮ 'ਘਾਸੀਰਾਮ ਕੋਤਵਾਲ' ਤੋਂ ਕੀਤੀ ਸੀ। ਸਾਲ 1980 'ਚ ਰਿਲੀਜ਼ ਫਿਲਮ 'ਆਕਰੋਸ਼' ਓਮ ਪੁਰੀ ਦੇ ਸਿਨੇਮਾ ਕੈਰੀਅਰ ਦੀ ਪਹਿਲੀ ਹਿਟ ਫਿਲਮ ਸਾਬਤ ਹੋਈ। ਸਿਰਫ ਬਾਲੀਵੁੱਡ ਫ਼ਿਲਮਾਂ 'ਚ ਹੀ ਨਹੀਂ ਬਲਕਿ ਓਮ ਪੂਰੀ ਨੇ ਪਾਕਿਸਤਾਨੀ, ਬਰਤਾਨਵੀ ਤੇ ਹਾਲੀਵੁਡ ਫ਼ਿਲਮਾਂ 'ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ।

 

 

Latest News
Magazine Archive