ਸ਼ਹਿਣਾ- ਨੇੜਲੇ ਪਿੰਡ ਜਗਜੀਤਪੁਰਾ ਦੀ ਵਿਆਹੁਤਾ ਔਰਤ ਦੀ ਮਨੀਲਾ ਦੇ ਸ਼ਹਿਰ ਆਇਲੋ ਵਿਖੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਆਪਪਾਰਟੀ ਦੇ ਆਗੂ ਸੁਖਜੀਤ ਸਿੰਘ ਜਗਜੀਤਪੁਰਾ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਬਲਜੀਤ ਸਿੰਘ ਤੇ ਉਸ ਦੀ ਪਤਨੀ ਰੁਪਿੰਦਰ ਕੌਰ ਵਿਆਹ ਪਿੱਛੋਂ ਮਾਰਚ 2010 ‘ਚ ਮਨੀਲਾ ਦੇ ਸ਼ਹਿਰ ਆਇਲੋ ਵਿਖੇ ਫਾਈਨਾਂਸ ਦਾ ਕਾਰੋਬਾਰ ਚਲਾਉਣ ਲਈ ਰਹਿ ਰਹੇ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਉਸ ਦਾ ਭਰਾ ਬਲਜੀਤ ਸਿੰਘ ਪੰਜਾਬ ਆਇਆ ਸੀ ਅਤੇ ਉਸ ਦੀ ਪਤਨੀ ਰੁਪਿੰਦਰ ਕੌਰ ਨੇ ਜਨਵਰੀ ਦੇ ਪਹਿਲੇ ਹਫਤੇ ਪੰਜਾਬ ਪਹੁੰਚਣਾ ਸੀ ਕਿ ਕਿਸੇ ਨੇ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸੁਖਜੀਤ ਸਿੰਘ ਨੇ ਦੱਸਿਆ ਕਿ ਰੁਪਿੰਦਰ ਕੌਰ ਤੇ ਉਸ ਦਾ ਭਰਾ ਸੰਦੀਪ ਸਿੰਘ ਸ਼ਹਿਰ ਚ ਫਾਈਨੈਂਸ ਦੇ ਕਾਰੋਬਾਰ ਦਾ ਲੇਖਾ ਕਰਨ ਲਈ ਇਕ ਦੁਕਾਨ ਵਿੱਚ ਗਏ ਸਨ। ਸੰਦੀਪ ਸਿੰਘ ਦੁਕਾਨ ਦੇ ਬਾਹਰ ਮੋਟਰ ਸਾਈਕਲ ਤੇ ਖੜ ਗਿਆ ਤੇ ਰੁਪਿੰਦਰ ਕੌਰ ਦੁਕਾਨ ਦੇ ਅੰਦਰ ਗਈ, ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਅੰਨ੍ਹੇਵਾਹ ਗੋਲੀਆਂ ਮਾਰ ਦਿੱਤੀਆਂ, ਜਿਸ ਵਿੱਚ ਰੁਪਿੰਦਰ ਕੌਰ ਦੀ ਮੌਕੇ ਤੇ ਮੌਤ ਹੋ ਗਈ।

 

 

 

 

fbbg-image

Latest News
Magazine Archive